Punjabi Bujartan with Answers | Punjabi Riddles

Punjabi Bujartan with Answers
100 Top Punjabi Bujartan with Answers | New Punjabi Riddles
 

ਬੁਝਾਰਤ 1. ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋ ਵੀ ਗੋਰਾ।

ਉੱਤਰ - ਨਾਰੀਅਲ


ਬੁਝਾਰਤ 2. ਤੂੰ ਚੱਲ ਮੈਂ ਆਇਆ।

ਉੱਤਰ --- ਦਰਵਾਜਾ

ਬੁਝਾਰਤ 3.- ਕਾਲਾ ਸੀ ਕਲਿਤਰ ਸੀ, ਕਾਲੇ ਪਿਓ ਦਾ ਪੁੱਤਰ ਸੀ, ਆਡੋ ਪਾਣੀ ਪੀਂਦਾਂ ਸੀ, ਬਰੂਟੀ ਛਾਵੇਂ ਬਹਿੰਦਾ ਸੀ ?

ਬੁਝਾਰਤ ਦਾ ਜਵਾਬ - ਬਣਾਓ

4. ਬੁਝਾਰਤ -- ਕੌਣ ਤਪੱਸਿਆ ਨਿੱਤ ਕਰੋ, ਕੌਣ ਨਿੱਤ ਨਹਾਵੇ, ਕੌਣ ਸਭ ਰਸ ਉਗਲਦਾ, ਕੌਣ ਸਭ ਰਸ ਖਾਵੇ ?

ਬੁਝਾਰਤ ਦਾ ਜਵਾਬ -- ਸੂਰਜ, ਮੱਛੀ, ਬੱਦਲ, ਧਰਤੀ


ਬੁਝਾਰਤ 5. ਨਿੱਕੇ ਨਿੱਕੇ  ਮੇਮਨੇ ਪਹਾੜ ਚੁੱਕੀ  ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ?
Ans .--- ਰੇਲ ਗੱਡੀ ਦੇ ਪਹੀਏ। 

Punjabi Bujartan with Answers

6. ਬੁਝਾਰਤ - ਆਲਾ ਭਰਿਆ ਕੌਡੀਆਂ, ਵਿੱਚ ਤੋਤਕ ਨੱਚੇ ?

ਬੁਝਾਰਤ ਦਾ ਜਵਾਬ - ਦੰਦ ਤੇ ਜੀਭ ਜੀ


7 . ਬੁਝਾਰਤ - ਦੋ ਅੱਖਰਾਂ ਦਾ ਮੇਰਾ ਨਾਮ . ਉਲਟਾ ਸਿੱਧਾ ਇਕ ਸਮਾਨ

ਉੱਤਰ - ਕਾਕਾ ਜੱਜ 

Punjabi Bujartan with Answers
Punjabi Riddles with Answers Bujartan

8. ਬੁਝਾਰਤ - ਓਹਲਈ ਮੋਹਲਣੀ, ਦਰਾਂ ਚ ਖੋਲ੍ਹਣੀ ?

ਬੁਝਾਰਤ ਦਾ ਜਵਾਬ – ਜੁੱਤੀ

9. ਬੁਝਾਰਤ - ਮੈਂ ਭੈਣ ਰਾਣੀ ਦੀ, ਕਮਰ ਬੰਨੇ ਤੀਰ ਕਮਾਨ, ਪਾਸੇ ਹੋ ਕੇ ਗੱਲ ਕਰ, ਮੈਂ ਜਖਮੀ ਕੀਤੇ ਕਈ ਜਵਾਨ ?

ਬੁਝਾਰਤ ਦਾ ਜਵਾਬ - ਸੋਹ


ਬੁਝਾਰਤ 10 . ਨਿਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ ਬੁਝਾਰਤ ਦਾ ਜਵਾਬ - 

punjabi bujhartan

ਸੂਈ ਧਾਗਾ

11. ਬੁਝਾਰਤ - ਪਾਰੋਂ ਆਏ ਦੋ ਅੰਗਰੇਜ, ਇਕ ਮੱਠਾ ਇਕ ਤੇਜ਼ ?

ਬੁਝਾਰਤ ਦਾ ਜਵਾਬ - ਸੂਰਜ ਤੇ ਚੰਦ

12. ਬੁਝਾਰਤ - ਨਿੱਕਾ ਜਿਹਾ ਸਿਪਾਹੀ ਓਹਦੀ ਖਿੱਚ ਕੇ ਤੰਬੀ ਲਾਹੀ ?

ਕੇਲਾ 

13. ਬੁਝਾਰਤ -- ਨਵਾਂ ਖਜ਼ਾਨਾ ਘਰ ਵਿੱਚ ਆਇਆ, ਡੱਬੇ ਵਿੱਚ ਸੰਸਾਰ ਸਮਾਇਆ ?

ਸਲਾਦਤ ਦਾ ਜਵਾਬ -- ਟੈਲੀਵਿਜ਼ਨ

14.. ਬੁਝਾਰਤ - ਵਿੰਗੀ ਟੋਲੀ ਲੱਕੜੀ, ਓਹਦੇ ਪੋਰੀ ਪੋਰੀ ਰਸ

ਬੁਝਾਰਤ ਦਾ ਜਵਾਬ – ਜਲੇਬੀ

15.ਬੁਝਾਰਤ - ਜੀ ਨੇ ਲਿਆਂਦਾ ਉਹਨੇ ਪਾਇਆ ਨੀ ਜੀ ਦੇ ਪਾਇਆ ਉਹਨੂੰ ਪਤਾ ...... ਬੁੱਝੋ ਵੀ

ਬੁਝਾਰਤ ਦਾ ਜਵਾਬ - ਕਫ਼ਨ

16. ਬੁਝਾਰਤ : ਨਿੱਕੀ ਜਿਹੀ ਪਿੰਦਣੀ ਪਿੰਦ ਪਿੰਦ ਕਰਦੀ, ਸਾਰੇ ਜਹਾਨ ਦੀ ਲਿੰਦ ਕੰਠੀ ਕਰਦੀ ।

ਬੁਝਾਰਤ ---ਰੜਕਾ

17.ਬੁਝਾਰਤ - ਦੋ ਗਲੀਆਂ ਇੱਕ ਬਜ਼ਾਰ, ਵਿਚੋਂ ਨਿਕਲਿਆ ਥਾਣੇਦਾਰ, ਚੁੱਕ ਕੇ ਮਾਰੇ ਕੰਧ ਦੇ ਨਾਲ

-  ਵਗਦਾ ਨੱਕ 

18. ਬੁਝਾਰਤ ਮੁੱਢ ਤੇ ਖੁੱਡ ਖੁੱਡ ਤੇ ਪਰਾਲੀ ਤੇਰਾ ਪਿਉ ਢੱਗਾ ਮੇਰਾ ਪਿਉ ਹਾਲੀ

ਬੁਝਾਰਤ ਦਾ ਜਵਾਬ - ਕੋਹਲੂ

19 .ਬਜ਼ਾਰਤ . ਕਾਲਾ ਸੀ ਕਲਿੱਤਰ ਸੀ, ਕਾਲੇ ਪੇਓ ਦਾ ਪੁੱਤਰ ਸੀ, ਸਿਰ ਦੇ ਵਾਲ ਚਰਦਾ ਸੀ। ਭੱਜ ਗੁਠਲੀ ਵਿਚ ਵੜਦਾ ਸੀ

ਉਤਰ - ਅੱਖ ਵਿਚਲੀ ਪੁਤਲੀ।  

20 ਬੁਝਾਰਤ - ਚਿਟਾ ਹਾਂ ਪਰ ਦੁਧ ਨਹੀ, ਗਜਦਾ ਹਾਂ ਪਰ ਰੱਬ ਨਹੀ, ਵਲ ਖਾਂਦਾ ਹਾਂ ਪਰ ਸੱਪ ਨਹੀਂ

ਬੁਝਾਰਤ ਦਾ ਜਵਾਬ -- ਪਾਣੀ

12. ਬੁਝਾਰਤ - ਚਲਦਾ ਚਲਦਾ ਮੁਸਾਫ਼ਿਰ ਰੁਕ ਗਿਆ, ਲਈ ਛੁਰੀ,ਵੱਢੀ ਗਰਦਨ, ਫਿਰ ਚਲਣ ਲੱਗ ਪਿਆ

ਉਤਰ - ਕਲਮ ਅਤੇ ਪੈਨਸਿਲ ਦੋਨਾਂ ਵਿਚ ਇਕ

13. ਬੁਝਾਰਤ - ਸਿਰ ਤੇ ਕਲਗੀ ਰੰਗ ਨਿਆਰੇ, ਸਾਰੇ ਜਾਵਣ ਉਸ ਤੋਂ ਵਾਰੇ

ਬੁਝਾਰਤ ਦਾ ਜਵਾਬ -- ਮੋਰ/Peacock

14. ਬੁਝਾਰਤ - ਸ਼ੀਸ਼ੇ ਦਾ ਮੈਂ ਮਹਿਲ ਬਨਾਇਆ,ਵਿਚ ਬਿਠਾਈ ਰਾਣੀ,ਸਿਰ ਤੇ ਅੱਗ, ਢਿਡ ਚ ਪਾਣੀ ?

ਬੁਝਾਰਤ ਦਾ ਜਵਾਬ - ਲਾਲਟੈਨ

15. ਬੁਝਾਰਤ - ਬਾਰਾਂ ਗਲਾਸ,ਤਿੰਨ ਚਮਚੇ ?


ਬੁਝਾਰਤ ਦਾ ਜਵਾਬ -- ਟੈਮ ਪੀਸ/Clock

16. ਬੁਝਾਰਤ - ਪੰਜੋ ਮੁੰਡਾ ਪਾਣ ਤੇ, ਖੈਰੇ ਮੰਡਾ ਖਾਣ ਤੇ, ਪੰਜਾਬੋ ਕੁੜੀ ਲੰਘਾਣ ਤੇ ?

ਬੁਝਾਰਤ ਦਾ ਜਵਾਬ - ਹੱਥ ਦੰਦ ਜੀਭ

17. ਬੁਝਾਰਤ --- ਊਠ ਵਰਗੀ ਬੈਠਣੀ, ਹਿਰਨ ਜਿਹੀ ਛਾਲ, ਕੌਣ ਜਾਨਵਰ ਐਸਾ, ਜਿਹਦੀ ਚੂਹੀ ਤੇ ਨਾ ਵਾਲ ?

ਹੱਲ : ਡੱਡੂ frog

16. ਬੁਝਾਰਤ ਪੰਜੋ ਮੁੰਡਾ ਪਾਠ ਤੇ, ਖੈਰੇ ਮੰਡਾ ਖਾਣ ਤੇ, ਪੰਜਾਬੋ ਕੁੜੀ ਲੰਘਾਣ ਤੇ ?

ਬੁਝਾਰਤ ਦਾ ਜਵਾਬ - ਹੱਥ ਦੰਦ ਜੀਭ

17. ਬੁਝਾਰਤ - ਊਂਠ ਵਰਗੀ ਬੈਠਣੀ, ਹਿਰਨ ਜਿਹੀ ਛਾਲ, ਕੌਣ ਜਾਨਵਰ ਐਸਾ, ਜਿਹਦੀ ਚੂਹੀ ਤੇ ਨਾ ਵਾਲ ?

ਬੁਝਾਰਤ ਦਾ ਜਵਾਬ - ਡੰਡ

18. ਬੁਝਾਰਤ - ਤੇਜ਼ੀ ਉਸ ਦੀ ਨੁਕਸਾਨ ਕਰੇ, ਓਹਦੇ ਬਿਨ ਥਿੰਦ ਨਾ ਸਰੇ ?

ਬੁਝਾਰਤ ਦਾ ਜਵਾਬ - ਬੁਝਾਰਤ ਦਾ ਜਵਾਬ

19. ਬੁਝਾਰਤ - ਇਕ ਰੁੱਖ ਤੇ ਬਾਰਾਂ ਡਾਲ, ਤੀਹ ਤੀਹ ਪੱਤਰ ਟਾਹਣੀ ਨਾਲ ?

ਬੁਝਾਰਤ ਦਾ ਜਵਾਬ -- ਇਕ ਸਾਲ ਬਾਰਾਂ ਮਹੀਨੇ ਤੀਹ ਦਿਨ

punjabi bujartan

 

ਬੁਝਾਰਤ 20ਆਲਾ ਕੌਡੀਆ ਵਾਲਾ, ਵਿਚ ਮੇਰੀ ਭੂਟੋ ਨੱਚਦੀ ?

ਬੁਝਾਰਤ ਦਾ ਜਵਾਬ -- ਮੂੰਹ ਵਿਚਲੇ ਦੰਦ ਤੇ ਜੀਭ


21. ਭਾਰਤ - ਚਿੱਟੀ ਹੱਡੀ, ਧਰਤੀ ਚ ਗੱਡੀ ?

ਬੁਝਾਰਤ ਦਾ ਜਵਾਬ - ਮੂਲੀ

22. ਬੁਝਾਰਤ - ਲੰਬੀਆਂ ਲੰਬੀਆਂ ਤਾਰਾਂ, ਵਿੱਚ ਫਿਰਨ ਮਰੂਤੀ ਕਾਰਾਂ

ਬੁਝਾਰਤ ਦਾ ਜਵਾਬ - ਵਾਲ ਤੇ ਜੂੰਆਂ

23. ਬੁਝਾਰਤ - ਇਕ ਡੱਬੀ ਵਿੱਚ 32 ਦਾਣੇ, ਬੁੱਝਣ ਵਾਲੇ ਬੜੇ ਸਿਆਣੇ

ਬੁਝਾਰਤ ਦਾ ਜਵਾਬ - ਦੰਦ



24. ਬੁਝਾਰਤ - ਉੱਚੇ ਟਿੱਬੇ ਮਾਸੀ ਵੱਸੇ, ਮੈਂ ਜਾਵਾਂ ਤੇ ਖਿੜ ਖਿੜ ਹੱਸੇ ?

ਬਰਤ ਦਾ ਜਵਾਬ - ਕਪਾਹ

25. ਬੁਝਾਰਤ - ਚਿੱਟੀ ਕੁੱਕੜੀ, ਚਿੱਟੇ ਪੈਰ, ਚੱਲ ਮੇਰੀ ਕੁੱਕੜੀ, ਸ਼ਹਿਰੋਂ ਸ਼ਹਿਰ ?

ਉੱਤਰ ਹੈ ਜੀ - ਰੁਪਈਆ

26. ਬੁਝਾਰਤ - ਉਜਾੜ ਬੀਆਬਾਨ ਚ, ਲਹੂ ਦੀ ਕਿੱਟ ?

ਬੁਝਾਰਤ ਦਾ ਜਵਾਬ - ਟੀਟਵਹੁਟੀ

27. ਬੁਝਾਰਤ - ਨਿੱਕੀ ਜਿਹੀ ਹੱਟੀ, ਵਿੱਚ ਗੁਲਾਬੋ ਜੱਟੀ

ਬੁਝਾਰਤ ਦਾ ਜਵਾਬ - ਜੀਭ

28. ਬੁਝਾਰਤ - ਵਾਹ ਓ ਰੱਬਾ ਤੇਰੇ ਕੰਮ, ਬਾਹਰ ਹੱਡੀਆਂ ਅੰਦਰ ਚੰਮ ?

ਬੁਝਾਰਤ ਦਾ ਜਵਾਬ -- ਕਛੂਆ

29. ਬੁਝਾਰਤ - ਪੰਜ ਕੋਹ ਪਟੜੀ, ਪੰਜ ਕੋਹ ਥਾਣਾ, ਹੀਰ ਨਹੀਂ ਛੱਡਣੀ, ਫਕੀਰ ਹੋ ਜਾਣਾ ?

ਬੁਝਾਰਤ ਦਾ ਜਵਾਬ - ਅਫੀਮ

30. ਬੁਝਾਰਤ - ਹਰੀ ਹਰੀ ਮੱਛੀ, ਹਰੇ ਹਰੇ ਅੰਡੇ

ਬੁਝਾਰਤ ਦਾ ਜਵਾਬ -- ਹਰੇ ਮਟਰ

31. ਬੁਝਾਰਤ - ਕਾਲੀ ਕੁੱਕੜੀ ਤਿੰਨ ਸੌ ਅੰਡਾ, ਮਾਰੇ ਚੀਕਾਂ ਦਿਖਾਵੇ ਝੰਡਾ ?

ਬੁਝਾਰਤ ਦਾ ਜਵਾਬ - ਹਾਂਜੀ ਰੇਲ ਗੱਡੀ


punjabi riddles

32.. ਬੁਝਾਰਤ - ਆਰ ਦੀਆਂ ਦੋ ਪਰ ਦੀਆਂ, ਦੋ ਧੀਆਂ ਸ਼ਾਹੂਕਾਰ ਦੀਆਂ, ਰਾਹ ਦੇ ਵਿੱਚ ਕਸੀਦਾ ਕੱਢਣ, ਆਉਂਦੇ ਜਾਂਦੇ ਨੂੰ ਮਾਰਦੀਆਂ ?


33 ਬੁਝਾਰਤ - ਹਰਾ ਦੁਪੱਟਾ ਲਾਲ ਕਿਨਾਰੀ, ਵਹਿ ਜਾਨਿਆ ਤੂੰ ਘੱਟ ਕਿਉਂ ਮਾਰੀ, ਮਿੱਡੀਆ ਨਾਸਾਂ ਥੋਬੜ ਮੂੰਹ, ਮੈਂ ਕੀ ਜਾਣਾਂ ਬੈਠੀ ਤੂੰ ?

ਬੁਝਾਰਤ ਦਾ ਜਵਾਬ - • ਤੋਤਾ

34. ਬੁਝਾਰਤ -- ਭੱਲੇ ਉੱਤੇ ਭੱਲਾ, ਤੁਸੀਂ ਤੀਹ ਜਣੇ, ਮੈਂ ਕੱਲਾ ?

ਬੁਝਾਰਤ ਦਾ ਜਵਾਬ -- 30 ਦਿਨ ਤੇ ਮਹੀਨਾ

35. ਬੁਝਾਰਤ - ਹੱਥ ਤੇ ਹੱਥ ਧਰਕੇ, ਪੈਰਾਂ ਤੇ ਪੈਰ, ਸਿਰ ਉੱਤੇ ਬਹਿ ਕੇ, ਚਲੀਏ ਸ਼ਹਿਰੋਂ ਸ਼ਹਿਰ ?

ਬੁਝਾਰਤ ਦਾ ਜਵਾਬ - ਸਾਇਕਲ
 

36. ਬੁਝਾਰਤ - ਸਵੇਰੇ ਸਵੇਰੇ ਲੱਕ ਬੰਨ, ਸਿਪਾਹੀ ਵੇਹੜੇ ਫਿਰ ਗਿਆ

ਬੁਝਾਰਤ ਦਾ ਜਵਾਬ -- ਝਾੜੂ

35. ਬੁਝਾਰਤ - ਏਧਰ ਕਣਕਾਂ ਓਧਰ ਕਣਕਾਂ, ਵਿੱਚ ਕਣਕਾਂ ਦੇ ਰਾਹ ਕੁੜੇ, ਵਿੱਚ ਅਮਰੀਕਨ ਗਾਵਾਂ ਚਰਦੀਆਂ, ਲਹਿ ਲਹਿ ਕਰਦਾ ਘਾਹ ਕੁੜੇ ?

ਬੁਝਾਰਤ ਦਾ ਜਵਾਬ –ਜੂੰਆਂ

36. ਬੁਝਾਰਤ --- ਥੜੇ ਉੱਤੇ ਥੜਾ  ਉੱਤੇ ਲਾਲ ਕਬੂਤਰ ਖੜਾ

ਉੱਤਰ - ਦੀਵਾ


37. ਬੁਝਾਰਤ - ਇਕ ਰਾਣੀ ਦੀ ਬੁੱਝੋ ਕਹਾਣੀ, ਅੱਖਾਂ ਚੋਂ ਉਸਦੇ ਵਗਦਾ ਪਾਣੀ ?

ਬੁਝਾਰਤ ਦਾ ਜਵਾਬ - ਮੋਮਬੱਤੀ

38. ਬੁਝਾਰਤ - ਸਉਣ ਭਾਦੋਂ ਇਕ ਰੁੱਤ, ਦੋ ਬੁੜੀਆਂ ਦੀ ਇਕ ਗੁੱਤ

ਬੁਝਾਰਤ ਦਾ ਜਵਾਬ - ਪੀਂਘ

39. ਬੁਝਾਰਤ - ਪੇਟ ਮੇਂ ਉਂਗਲੀ, ਸਰ ਪਰ ਪੱਥਰ, ਜਲਦੀ ਬਣਾਓ, ਇਸਕਾ ਉੱਤਰ

ਬੁਝਾਰਤ ਦਾ ਜਵਾਬ - ਅੰਗੂਠੀ

40. ਬੁਝਾਰਤ - ਲੀਹਾਂ ਵਾਲੀ ਲੀਹਾਂ ਵਾਲੀ, ਨਾਂ ਰੱਖਿਆ ਗੁਲਚਰਨੀ, ਜਿਹੜਾ ਮੇਰੀ ਬਾਤ ਨਾ ਬੁੱਭੇ, ਪਉ ਚਵਾਨੀ ਧਰਨੀ ?

ਬੁਝਾਰਤ ਦਾ ਜਵਾਬ - ਕਾਟੋ

41. ਬੁਝਾਰਤ - ਵੱਟ ਤੇ ਟਾਂਡਾ, ਸਭ ਦਾ ਸਾਂਝਾ ਵਲੋਂ

ਬੁਝਾਰਤ ਦਾ ਜਵਾਬ - ਹੁੱਕਾ

42. ਬੁਝਾਰਤ - ਕਾਲੀ ਕਲੋਟੀ ਮਿੱਠੇ ਓਹਦੇ ਬੋਲ, ਘਰ ਓਹਦਾ ਹੈ ਨਹੀਂ ਰਹਿੰਦੀ ਅੰਬਾਂ ਕੋਲ

ਬੁਝਾਰਤ ਦਾ ਜਵਾਬ - ਕੋਇਲ

43. ਬੁਝਾਰਤਆਲੇ ਨਾ ਦੁਆਲੇ ਨਾ, ਮਿਲੇ ਠਾਕਰ ਦੁਆਰੇ ਨਾ . ਓਹ ਚੀਜ਼ ਖਾਣੀ ਜਿਹਦੇ ਛਿੱਲੜ ਨਾ ?

ਬੁਝਾਰਤ ਦਾ ਜਵਾਬ - ਗੜੇ

44. ਬੁਝਾਰਤ - ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ ?

ਬੁਝਾਰਤ ਦਾ ਜਵਾਬ -- ਟੈਲੀਫੋਨ

45. ਬੁਝਾਰਤ -- ਸਾਡਾ ਬਾਬਾ ਲਿਆਇਆ ਬੋਕ, ਦੱਬੋ ਪੂਛ ਮਾਰੇ ਮੋਕ ?

ਉੱਤਰ  ਨਲਕਾ 

46. ਬੁਝਾਰਤ  2 ਕਬੂਤਰ ਕੋਲੋਂ ਕੋਲੀ ਖੇਡ ਉਹਨਾਂ ਦੇ ਕਾਲੇ, ਨਾ ਕੁਝ ਖਾਂਦੇ ਨਾ ਕੁਝ ਪੀਂਦੇ ਚੰਬ ਉਹਨਾਂ ਨੂੰ ਪਾਲੇ।
Ans. ... ਅੱਖਾਂ

47. ਬੁਝਾਰਤ -- ਰਾਹ ਵਿੱਚ ਡੱਬਾ . ਚੂਕ ਨਹੀਂ ਹੁੰਦਾ ਚੁਕਾਵੀ ਰੱਬਾ ?

ਬੁਝਾਰਤ ਦਾ ਜਵਾਬ -- ਖੂਹ

48. ਬੁਝਾਰਤ - ਨਿੱਕੀ ਜਿਹੀ ਡੱਬੀ, ਓਹਨੂੰ ਲੈ ਗਿਆ ਮੱਸਦੀ, ਓਹ ਟੋਲੀ, ਤਾਂ ਵੀ ਨਾ ਲੱਭੀ ?

ਬੁਖਾਰਤ ਦਾ ਜਵਾਬ --- ਜਾਨ

49. ਬੁਝਾਰਤ - ਰਾਤ ਬਰਸਿਆ ਮੇਘਲਾ, ਹਾਥੀ ਮਲ ਮਲ ਨਹਾਵੇ, ਘੁਮਿਆਰ ਦਾ ਘੜਾ ਨਾ ਭਰੇ, ਚਿੜੀ ਪਿਆਸੀ ਜਾਵੇ ?

ਉੱਤਰ - ਤ੍ਰੇਲ

50. ਬੁਝਾਰਤ - ਇਕ ਉੱਚਾ ਲੰਬਾ ਵੀਰ, ਆਪੇ ਚਲਾਵੇ ਗੋਲੀਆਂ, ਆਪੇ ਚਲਾਵੇ ਤੀਰ ?

ਬੁਝਾਰਤ ਦਾ ਜਵਾਬ - Kikker da rukh

51. ਬੁਝਾਰਤ - ਆਈ ਸੀ ਪਰ ਦੇਖੀ ਨਹੀਂ ?

ਬੁਝਾਰਤ ਦਾ ਜਵਾਬ - - ਨੀਂਦ

52. ਬੁਝਾਰਤ - ਬੰਨੇ ਤੇ ਕਰਾੜੀ ਬੈਠੀ, ਘੱਗਰਾ ਖਿਲਾਰੀ ਬੈਠੀ

ਭਾਰਤ ਦਾ ਜਵਾਬ - - ਗਤੀ


 53. ਬੁਝਾਰਤ --- ਚਾਰ ਡਰਾਈਵਰ ਇਕ ਸਵਾਰੀ ' ਪਿੱਛੇ ਆਉਂਦੀ ਦੁਨੀਆਂ ਸਾਰੀ ?

ਉੱਤਰ - ਅਰਥੀ ਹੈ ਜੀ ਬੱਚੋਂ

54. ਬੁਝਾਰਤ - ਨਿੱਕੀ ਜਿਹੀ ਪਿਦਨੀ , ਪਿੰਦ ਪਿੰਦ ਕਰਦੀ, ਸਾਰੇ ਜਹਾਨ ਦੀ, ਲਿੱਦ ਕੱਠੀ ਕਰਦੀ

ਬੁਝਾਰਤ ਦਾ ਜਵਾਬ - ਝਾੜੂ

55. ਬੁਝਾਰਤ - ਸੌ ਜਣਾ ਲੰਘਿਆ ਇਕ ਜਣੇ ਦੀ ਪੈੜ

ਬੁਝਾਰਤ ਦਾ ਜਵਾਬ - ਆਰੀ

56. ਬੁਝਾਰਤ - ਤੂੰ ਚਲ ਤੇ ਮੈ ਆਇਆ ?

ਬੁਝਾਰਤ ਦਾ ਜਵਾਬ - ਦਰਵਾਜਾ

57 . ਬੁਝਾਰਤ - ਅੰਦਰ ਭੂਟੋ, ਬਾਹਰ ਭੂਟੋ, ਛੂਹ ਭੂਟੋ ?

ਇਸਦਾ ਜਵਾਬ ਹੈ ਜੀ ਝਾੜੂ

58. ਬੁਝਾਰਤ - ਚੜ ਚੌਕੀ ਬੈਠੀ ਰਾਣੀ, ਸਿਰ ਤੇ ਅੰਗ, ਬਦਨ ਚ ਪਾਣੀ ?

ਬੁਝਾਰਤ ਦਾ ਜਵਾਬ – ਹੁੱਕਾ


59. ਬੁਝਾਰਤ - ਸ਼ਹਿਰ 52 ਇਕੋ ਨਾਮ, ਵਿਚੇ ਬਾਦਸ਼ਾਹ ਵਿਚੇ ਗੁਲਾਮ

ਬੁਝਾਰਤ ਦਾ ਜਵਾਬ - ਤਾਸ਼

60 ਬੁਝਾਰਤ - ਚਾਰ ਸਿਪਾਹੀ, ਚਾਰ ਗੰਨੇ : ਚਾਰਾਂ ਦੇ ਮੂੰਹ ਵਿੱਚ, ਦੋ ਦੋ ਤੁੰਨੇ ?

ਬੁਝਾਰਤ ਦਾ ਜਵਾਬ - ਪੰਜਾ

61 ਬੁਝਾਰਤ - ਲੱਗ ਲੱਗ ਆਖੇ ਲਗਦੇ ਨਾ . ਬਿਨ ਆਖੇ ਲੱਗ ਜਾਂਦੇ

ਬੁਝਾਰਤ ਦਾ ਜਵਾਬ - ਬੁੱਲ

62. ਬੁਝਾਰਤ - ਸੁੱਕਾ ਢੀਂਗਰ ਆਂਡੇ ਲਾਹੇ ?

ਬੁਝਾਰਤ ਦਾ ਜਵਾਬ - ਚਰਖਾ

63. ਬੁਝਾਰਤ - ਨਿੱਕਾ ਜਿਹਾ ਕੋਨਾ ਵਿੱਚ ਚਾਰ ਮਹੀਆਂ ਇਕ ਝੋਟਾ ?

ਬੁਝਾਰਤ ਦਾ ਜਵਾਬ ਹੈ ਜੀ ਬਚੋਂ ਜੂਤਾ ਅਤੇ ਪੈਰ ਦੀਆਂ ਚਾਰ ਉਂਗਲਾਂ ਅਤੇ ਅੰਗੂਠਾ
 

64. ਪਹੇਲੀ  - ਚਿੱਟੀ ਪਲੇਟ ਵਿੱਚ ਕਾਲਾ ਆਂਡਾ ?

ਬੁਝਾਰਤ ਦਾ ਜਵਾਬ - ਅੱਖਾਂ

65. ਬੁਝਾਰਤ - ਲੰਮਾ ਲੰਮ ਸਲੰਮਾ, ਲੰਮੇ ਦਾ ਪ੍ਰਸ਼ਾਵਾ ਕੋਈ ਨਾ ?

ਬੁਝਾਰਤ ਦਾ ਜਵਾਬ - ਦਰਿਆ

66. ਬੁਝਾਰਤ - ਤੇਰੀ ਮਾਂ ਦੀਆਂ ਖੂਹ ਚ ਲੱਤਾਂ

ਬੁਝਾਰਤ ਦਾ ਜਵਾਬ - ਘੱਗਰਾ


67. ਬੁਝਾਰਤ - ਤਿੰਨ ਪੈਰ ਦੀ ਤਿਤਲੀ, ਨਹਾ ਧੋ ਕੇ ਨਿਕਲੀ

ਸਮੋਸਾ ਹੈ ਜੀ ਉਤਰ
68 . ਬੁਝਾਰਤ - ਇਕ ਰਾਜੇ ਦੀ ਅਨੋਖੀ ਰਾਣੀ, ਦੁੱਮ ਦੇ ਰਸਤੇ ਪੀਂਦੀ ਪਾਣੀ

ਬੁਝਾਰਤ ਦਾ ਜਵਾਬ - ਦੀਵਾ

69. ਬੁਝਾਰਤ - ਇਕ ਟੋਟਰੂ ਦੇ ਦੋ ਬੱਚੇ, ਖੰਬ ਉਹਨਾਂ ਦੇ ਕਾਲੇ, ਨਾ ਖਾਵਣ ਨਾ ਪੀਵਣ, ਰੱਬ ਉਹਨਾਂ ਨੂੰ ਪਾਲੇ ?

ਬੁਝਾਰਤ ਦਾ ਜਵਾਬ – ਅੱਖਾਂ
 

70.. ਬੁਝਾਰਤ - ਇਕ ਬੁੜੀ ਨੇ ਚਲਿੱਤਰ ਕੀਤਾ 900 ਬੰਦਾ ਅੰਦਰ ਕੀਤਾ

ਬੁਝਾਰਤ ਦਾ ਜਵਾਬ - ਟ੍ਰੇਨ

71. ਬੁਝਾਰਤ - ਕੰਧ ਤੇ ਲੋਈ ਲੈ ਗਿਆ ਸੀ ਕੋਈ, ਤੇਰੇ ਪਿਉ ਦੀ ਸੀ?

ਬੁਝਾਰਤ ਦਾ ਜਵਾਬ – ਖੁੰਭ
 

72.. ਬੁਝਾਰਤ - ਚਿੱਟੇ ਚਿੱਟੇ ਠੇਮਣੇ,ਦਰਿਆਓ ਪਾਰ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ, ਇਹ ਜਨੌਰ ਜਾਂਦੇ ?

ਬੁਝਾਰਤ ਦਾ ਜਵਾਬ - ਜਹਾਜ

69. ਬੁਝਾਰਤ - ਇੱਕ ਭਾਈ ਦੇ ਤੜਾਗੀਆਂ ਹੀ ਤੜਾਗੀਆਂ

ਉਤਰ -ਕੁੱਪ

70. ਬੁਝਾਰਤ - ਦੋ ਕਬੂਤਰ ਕੋਲੇ ਕੋਲੇ,ਖੰਬ ਉਹਨਾਂ ਦੇ ਕਾਲੇ,ਨਾ ਖਾਵਣ ਨਾ ਪੀਵਣ,ਰੱਬ ਉਹਨਾਂ ਨੂੰ ਪਾਲੇ

ਬੁਝਾਰਤ ਦਾ ਜਵਾਬ – ਅੱਖਾਂ

71. ਬੁਝਾਰਤ - ਪੰਜ ਮੱਝਾਂ ਦੋ ਕੱਟੀਆਂ, ਤਿੰਨ ਪੂਲੇ ਲਿਆਈਆਂ ਜੱਟੀਆਂ, ਸਭ ਨੂੰ ਇਕ ਇਕ ਪਾਉਣਾ ?

ਬੁਝਾਰਤ ਦਾ ਬੁਝਾਰਤ ਦਾ ਜਵਾਬ - 5-2=3

72. ਬੁਝਾਰਤ - ਮਿੱਟੀ ਦਾ ਮੱਟੂਨ, ਲੋਹੇ ਦਾ ਘਸੁੰਨ, ਉੱਤੇ ਗੁਦ ਗੁਦੀਆ ?

ਬੁਝਾਰਤ ਦਾ ਜਵਾਬ - ਘੋੜਾ

73. ਬੁਝਾਰਤ - ਲੰਮ ਸਲੰਮਾ ਬਾਬਾ, ਓਹਦੀ ਗਿੱਟੇ ਦਾਹੜੀ ?

ਬੁਝਾਰਤ ਦਾ ਜਵਾਬ --- ਗੰਨਾ

74. ਬੁਝਾਰਤ - ਚੀਕਣੀ ਤਲਵਾਰ, ਚੱਕ ਕੇ ਮਾਰੋ ਕੰਧ ਦੇ ਨਾਲ ?

ਬੁਝਾਰਤਾਂ ਦਾ ਉਤਰ ਹੈ ਜੀ - ਗੰਨਾ

75. ਬੁਝਾਰਤ ਅੱਗਿਓ ਨੀਵਾਂ,ਪਿੱਛੋਂ ਉੱਚਾ, ਘਰ ਘਰ ਫਿਰੇ ਹਰਾਮੀ ਲੰਚਾ ?

ਬੁਝਾਰਤ ਦਾ ਜਵਾਬ - ਫ਼ੌਜ

75. ਬੁਝਾਰਤ - ਮਾਂ ਜੰਮੀ ਨਹੀਂ, ਪੁੱਤ ਕੋਠੇ ਤੇ ?

ਬੁਝਾਰਤ ਦਾ ਜਵਾਬ – ਧੂੰਆ

76. ਬੁਝਾਰਤ - ਹਰੀ ਸੀ ਮਨ ਭਰੀ ਸੀ, ਰਾਜਾ ਜੀ ਦੇ ਬਾਗ ਵਿਚ, ਦੁਸ਼ਾਲਾ ਲਈ ਖੜੀ ਸੀ ?

ਬੁਝਾਰਤ ਜਵਾਬ -- ਛੱਲੀ

77. ਬੁਝਾਰਤ - ਨੀਲੀ ਟਾਕੀ ਚੌਲ ਬੱਧੇ, ਦਿਨੇ ਗਵਾਚੇ ਰਾਤੀ ਲੱਭੋ ?

ਬੁਝਾਰਤ ਦਾ ਜਵਾਬ – ਤਾਰੇ 1

78. ਬੁਝਾਰਤ - ਸ਼ੀਸਿਆਂ ਦਾ ਟੋਭਾ, ਕਾਨਿਆਂ ਦੀ ਬਾੜ, ਬੁੱਝਣੀਏਂ ਬੁੱਝ ਲੈ, ਨਹੀਂ ਰੁੱਪਏ ਧਰਦੇ ਚਾਰ?

ਬੁਝਾਰਤ ਦਾ ਜਵਾਬ - ਅੱਖਾਂ

79. ਬੁਝਾਰਤ – ਲਿਆਂਦਾ ਤੈਨੂੰ ਮੁੱਲ ਕੁੜੇ, ਬਣਾਇਆ ਤੈਨੂੰ ਧੀ ਕੁੜੇ, ਖਾਂਦੀ ਪੀਂਦੀ ਨਿੱਘਰ ਚੱਲੀ, ਹੋਇਆ ਤੈਨੂੰ ਕੀ ਕੁੜੇ ?

ਸਤਾਰਤ ਦਾ ਜਵਾਬ - ਕੜਛੀ

ਉਤਰ ਹੈ - ਸੂਲਾਂ

80.ਬੁਝਾਰਤ -- ਡੱਬ ਖਲੇਬੀ ਬੱਕਰੀ, ਡੱਬੀ ਓਹਦੀ ਛਾਂ, ਚਲ ਮੇਰੀ ਬੱਕਰੀ, ਕਲ ਵਾਲੀ ਥਾਂ ?

ਬੁਝਾਰਤ ਦਾ ਜਵਾਬ - ਪੰਜਾ
81. ਬੁਝਾਰਤ - ਦੋ ਸਿਪਾਹੀ ਲੜਦੇ ਜਾਂਦੇ, ਨਿੰਮ ਦੇ ਪੱਤੇ ਝੜਦੇ ਜਾਂਦੇ ਬੁਝਾਰਤ ਦਾ ਜਵਾਬ - ਟੋਕਾ

82. ਬੁਝਾਰਤ - ਚਾਂਦੀ ਦੀ ਖੁੱਡੀ, ਸੋਨੇ ਦਾ ਬੰਦ, ਜਾਂ ਬੁੱਝੂ ਸਿਆਣਾ, ਜਾਂ ਅਕਲਮੰਦ ?

ਬੁਝਾਰਤ ਦਾ ਜਵਾਬ - ਕੋਕਾ

83. ਬੁਝਾਰਤ - ਅਜਿਹੀ ਕਿਹੜੀ ਸ਼ੈ ਹੈ ਜਿਹੜੀ ਬਿਨਾ ਪੌੜੀ ਤੋਂ ਉਤਰ ਚੜ ਸਕਦੀ??

ਬੁਝਾਰਤ ਦਾ ਜਵਾਬ - ਕਾਟੇ

84. ਬੁਝਾਰਤ - ਆਈ ਗੁਲਾਬੋ ਗਈ ਗੁਲਾਬੋ, ਜਾਂਦੀ ਕਿਸੇ ਨਾ ਡਿੱਠੀ, ਪਾਣੀ ਨਾਲੋਂ ਪਤਲੀ, ਪਤਾਸੇ ਨਾਲੋਂ ਮਿੱਠੀ ?

ਬੁਝਾਰਤ ਦਾ ਜਵਾਬ -- ਨੀਂਦ

85.ਬੁਝਾਰਤ - ਮੈਂ ਲੈਣ ਆਈ ਸੀ ਤੈਨੂੰ ਤੂੰ ਫੜ ਬੈਠਾ ਮੈਨੂੰ ਤੂੰ ਛੱਡ ਦੇ ਮੈਨੂੰ ਮੈਂ ਲੈ ਜਾਵਾਂ ਤੈਨੂੰ

ਉਤਰ - ਗੁੜ ਤੇ ਮੱਖੀ 

86.ਬੁਝਾਰਤ . ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ ਉੱਤੇ ਬੈਠਾ ਕੁਦਗੁਦਾ ਪਠਾਣ

ਉੱਤਰ -- ਚੁੱਲਾ ਤਵਾ ਅਤੇ ਰੋਟੀ

87. ਬੁਝਾਰਤ - ਤੁਰਦਾ ਲੱਕ ਮਰੋੜ ਕੇ ਘਰੋਂ ਕੱਢੀਦਾ ਹੱਥ ਜੋੜ ਕੇ!!!

88. ਸੋਲਾਂ ਧੀਆਂ ਚਾਰ ਜੁਆਈ 

ਉਤਰ - ਉਂਗਲਾਂ ਤੇ ਅੰਗੂਠਾ 

89. ਆਲਾ ਭਰਇਆ ਕੋਡੀਆਂ ਵਿੱਚ ਤੋਤਕ ਨਚੈ ?

ਉਤਰ - ਜੀਭ ਅਤੇ ਦੰਦ 

90.ਪੇਟ ਮੇਂ ਉਂਗਲੀ ਸਿਰ ਪੱਥਰ ਜਲਦੀ ਬੁਝੋ ਮੇਰਾ ਉੱਤਰ ?

ਉਤਰ - ਮੁੰਦਰ 

91.ਕਾਠ ਦੀ ਸੰਦੂਕੜੀ ਵਿੱਚ ਤੋਤਾ ਬੋਲੇ ?

ਉਤਰ - ਰੇਡੀਓ 

92. ਤਲੀ ਉੱਤੇ ਕਬੂਤਰ ਨੱਚੇ ?

ਆਟੇ ਦਾ ਪੇੜਾ 

93. ਪਾਰੋਂ ਆਈਆਂ 2 ਮੁਟਿਆਰਾਂ ਘੱਟਾ ਫੂਕਣ ਵਾਰੋ ਵਾਰੀ ?

ਉਤਰ - ਜੁੱਤੀਆਂ ਦਾ ਜੋੜਾ 

94 . ਚਾਰ ਸਿਪਾਹੀ ਚਾਰ ਗੰਨੇ ਚੌਹਾ ਦੇ ਮੂਹ ਵਿੱਚ ਦੋ ਦੋ ਥੁਨੇ ?

ਉੱਤਰ - ਮੰਜਾ 

95. ਐਨੀ ਕਈ ਰਾਈ ਸਾਰੇ ਪਿੰਡ ਵਿੱਚ ਖਿੰਡਾਈ ?

ਉੱਤਰ - ਅੱਗ 

96. ਉਹ ਕੇਹੜੀ ਚੀਜ ਜੇਹੜੀ ਹਰ ਵੇਲੇ ਚਲਦੀ ?

ਉੱਤਰ - ਹਵਾ 

97. ਚਾਰ ਘੜੇ ਅਮ੍ਰਿਤ ਭਰੇ , ਮੂਧੇ ਕਰੀਏ ਪਰ ਡੁਲਦੇ ਨਹੀਂ ?

ਉੱਤਰ - ਗਾਉ ਦੇ ਥੰਨ  


bacchon ke

Comments

Popular posts from this blog

Punjabi Bujartan with Answer Pics

Bujhata in Punjabi